ਡੇਰਾਬੱਸੀ : ਡੇਰਾਬੱਸੀ ਹਲਕੇ ਦੇ ਪਿੰਡ ਜਵਾਹਰਪੁਰ ਵਿੱਚ ਕੋਰੋਨਾ ਦੇ ਤਿੰਨ ਨਵੇਂ ਕੇਸ ਅੱਜ ਬੁੱਧਵਾਰ ਨੂੰ ਸਾਹਮਣੇ ਆਏ ਹਨ । ਨਵੇਂ ਕੇਸਾਂ ਵਿੱਚ ਸਰਪੰਚ ਦੀ ਭਰਜਾਈ, ਭਤੀਜੀ ਅਤੇ ਕਰਮਜੀਤ ਦਾ ਦੋਸਤ ਹੈ ਜਿਸਦੀ ਰਿਪੋਰਟ ਮੰਗਲਵਾਰ ਨੂੰ ਪਾਜ਼ੇਟਿਵ ਆਈ ਸੀ । ਜਵਾਹਰਪੁਰ ਤੋਂ ਦੋ ਦਿਨ ਵਿੱਚ ਹੀ ਪੰਜ ਨਵੇਂ ਕੇਸ ਆਏ ਹਨ । ਸਾਰੀਆਂ ਨੂੰ ਗਿਆਨ ਸਾਗਰ ਹਸਪਤਾਲ ਬਨੂੜ ਸ਼ਿਫਟ ਕੀਤਾ ਗਿਆ ਹੈ । ਇਸ ਪਿੰਡ ਤੋਂ ਹੁਣ ਤੱਕ ਕੁਲ 43 ਕੇਸ ਸਾਹਮਣੇ ਆ ਚੁੱਕੇ ਹਨ । ਜਾਣਕਾਰੀ ਦਿੰਦੇ ਹੋਏ ਐੱਸ ਐੱਮ ਓ ਡਾ ਸੰਗੀਤਾ ਜੈਨ ਨੇ ਦੱਸਿਆ ਕਿ ਜਵਾਹਰਪੁਰ ਤੋਂ ਮੰਗਲਵਾਰ ਨੂੰ 26 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ । ਇਨ੍ਹਾਂ ਵਿੱਚ 43 ਸਾਲਾ ਦੀ ਹਰਜੀਤ ਕੌਰ ਪਤਨੀ ਸਾਹਬ ਸਿੰਘ ਅਤੇ ਉਸਦੀ 15 ਸਾਲ ਦੀ ਧੀ ਮਹਿਕ ਤੋਂ ਇਲਾਵਾ 31 ਸਾਲ ਦਾ ਰਾਕੇਸ਼ ਧੀਮਾਨ ਦੀ ਰਿਪੋਰਟ ਪਾਜ਼ੇਟਿਵ ਆਈ ਹੈ । ਰਾਕੇਸ਼ ਐਤਵਾਰ ਤੋਂ ਹੀ ਮੰਗਲਵਾਰ ਨੂੰ ਪਾਜ਼ੇਟਿਵ ਪਾਏ ਗਏ ਕਰਮਜੀਤ ਸਿੰਘ ਦੇ ਨਾਲ ਹਸਪਤਾਲ ਵਿੱਚ ਦਾਖਲ ਸੀ । ਇਸ ਸੰਕਰਮਣ ਚੇਨ ਦੀ ਚਪੇਟ ਵਿੱਚ ਹੁਣ ਤੱਕ 43 ਲੋਕ ਆ ਚੁੱਕੇ ਹਨ । ਇਨਾਂ ਵਿੱਚ 17 ਲੋਕ ਰਿਕਵਰ ਵੀ ਹੋਏ ਹਨ । ਬੁੱਧਵਾਰ ਨੂੰ 15 ਵਿਅਕਤੀਆਂ ਦੇ ਕੋਰੋਨਾ ਲਈ ਸੈਂਪਲ ਲਏ ਗਏ । ਇਨਾਂ ਵਿੱਚ ਪਾਜ਼ੇਟਿਵ ਮਿਲੇ ਸੁਬੇਗ ਦੇ ਘਰ ਤੋਂ ਉਸਦੀ ਧੀ ਅਤੇ ਦੋਹਤਾ ਹਨ ਜਿਨ੍ਹਾਂ ਦਾ ਤੀਜੀ ਵਾਰ ਟੈਸਟ ਹੋਇਆ । ਜਵਾਹਰਪੁਰ ਤੋਂ ਚਾਰ ਵਿਅਕਤੀ , ਸ਼ਕਤੀਨਗਰ ਤੋਂ ਪਾਜ਼ੇਟਿਵ ਰਹੇ ਮਨੀਸ਼ ਗੁਪਤਾ ਦੇ ਪਰਵਾਰ ਦੇ ਤਿੰਨ ਮੈਂਬਰਾਂ ਦਾ ਦੁਬਾਰਾ ਟੈਸਟ ਕੀਤਾ ਗਿਆ ।